Patiala: June 14, 2019
A discussion on New Education Policy Draft was organized by Multani Mal Modi College

A discussion on New Education Policy Draft was organized by Multani Mal Modi College in collaboration with the Council of Teacher Education Forum on June 14, 2019. The purpose of this discussion was to highlight the various pros and cons of the new education policy. The penal of speakers comprised Dr. Kuldip Puri, Dr. Bawa Singh, Dr. Tarsem Bahia, Dr. Kulwinder Singh and Dr. Kuldeep Singh.

Dr. Khushvinder Kumar, Principal Multani Mal Modi College welcomed the delegates. Deliberating on the school education area, he stated that this policy has recommended establishment of schools complex, removal of hard division between humanities and science vocational and academic streams, emphasized on first language as medium, provision of transportation and mid-day meals etc.

Dr. Kuldip Puri, Professor of Education University School of Open Learning Punjab University, Chandigarh gave an overview of the higher education area in the policy. He shared that it calls for the introduction of multidisciplinary liberal Art Education, Four-year undergraduate courses, vocational Education Commission, and merit-based tenured appointments of teachers. He also revealed the policy’s insistence on Faculty Development Programmes to hone the skills of teachers.

Dr. Kulwinder Singh, Department of Education, Punjabi University, Patiala focused on the aspect of Teacher Education. He stressed that the skill based learning shall lead to the erosion of Education for creative learning. Also, emphasis on internet based online education shall cause reduction in human interaction between teacher and student.

Dr. Kuldeep Singh, Department of Education, Punjabi University, Patiala focused on the technical and vocational aspects of this policy. It plans to make vocational courses an internal and integral component of mainstream education. He opined that this endeavour requires a partnership between public and private sector of education which shall work on de-associating vocational courses from concepts of social status and hierarchy.

Dr. Tarsem Bahia, Former Principal, Called this a ‘silent policy’ for it does ot provde clarity on training teachers with reference to this scenario, inadequate distribution of funds for education between the state and the central government, lack of inclusion of marginalized sections of society etc.

Dr. Bawa Singh, Former Vice Chairman, Minorities commission, Govt. of India, gave a vote of thanks on behalf of Alumni association Modi College. He stated that such discussions are instrumental in making education more accessible, affordable and qualitative.

The discussion session was moderated by Dr. Bharat Bhushan Singla, Punjabi University, Patiala and Dr. Ganesh K. Sethi, Professor, Multani Mal Modi College. Dr. Gurmeet Singh, PMN College, Rajpura; Dr. M. P. Singh, Principal, KRMG College, Bhagomajra; Dr. Meena Kumari, Principal Jain College, Malerkotla; Dr. Amandeep Kaur, Principal, Bhai Gurdas College, Sangrur, and Dr. Lakhveer Singh, Principal, University College, Ghanaur and delegates from about 20 institutes shred their views as well as reservations about the New Education Policy.


ਪਟਿਆਲਾ: 14 ਜੂਨ, 2019
ਮੋਦੀ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ ਡਰਾਫ਼ਟ ਵਿਸ਼ੇ ਉੱਤੇ ਵਿਚਾਰ-ਚਰਚਾ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ‘ਕੌਂਸਲ ਫ਼ਾਰ ਟੀਚਰਜ਼ ਐਜੂਕੇਸ਼ਨ ਫੋਰਮ’ ਦੀ ਸਹਾਇਤਾ ਨਾਲ ‘ਨਵੀਂ ਸਿੱਖਿਆ ਨੀਤੀ ਡਰਾਫ਼ਟ’ ਵਿਸ਼ੇ ਉੱਤੇ ਅਧਾਰਿਤ ਇੱਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ। ਇਸ ਵਿਚਾਰ-ਚਰਚਾ ਦਾ ਮੰਤਵ ਨਵੀਂ ਸਿੱਖਿਆ ਨੀਤੀ ਦੇ ਵਿਭਿੰਨ ਪਹਿਲੂਆਂ ਉੱਤੇ ਰੌਸ਼ਨੀ ਪਾ ਕੇ ਜਾਣੂੰ ਕਰਵਾਉਣਾ ਸੀ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਬੁਲਾਰੇ ਵੱਜੋਂ ਸਾਬਕਾ ਪ੍ਰਿੰਸੀਪਲ ਤਰਸੇਮ ਬਾਹੀਆ, ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਸਾਬਕਾ ਉਪ ਚੇਅਰਮੈਨ ਪ੍ਰੋ. ਬਾਵਾ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੇ ਐਜੂਕੇਸ਼ਨ ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ ਦੇ ਪ੍ਰੋਫੈਸਰ ਡਾ. ਕੁਲਦੀਪ ਪੁਰੀ ਸ਼ਾਮਲ ਹੋਏ। ਇਸ ਵਿਚਾਰ-ਚਰਚਾ ਵਿੱਚ ਯੂਨੀਵਰਸਿਟੀ ਤੋਂ ਇਲਾਵਾ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲ, ਉਪ-ਪ੍ਰਿੰਸੀਪਲ, ਪ੍ਰੋਫੈਸਰ ਅਤੇ ਅਧਿਆਪਕਾਂ ਸਮੇਤ ਕੁੱਲ 30 ਡੈਲੀਗੇਟਸ ਨੇ ਹਿੱਸਾ ਲਿਆ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਹਿੱਸਾ ਲੈ ਰਹੇ ਸਾਰੇ ਡੈਲੀਗੇਟਸ ਦਾ ਰਸਮੀ ਸਵਾਗਤ ਕੀਤਾ। ਉਨ੍ਹਾਂ ਸਕੂਲ ਪੱਧਰ ਦੀ ਸਿੱਖਿਆ ਨੀਤੀ ਦੇ ਵਿਭਿੰਨ ਪੱਖਾਂ ਉੱਤੇ ਚਾਨਣਾ ਪਾਉਂਦੇ ਹੋਏ ਆਂਗਨਵਾੜੀ, ਮਿਡ-ਡੇ ਮੀਲ, ਸੀਨੀਅਰ ਵਲੰਟੀਅਰਜ਼, ਭਾਸ਼ਾਈ ਫਾਰਮੂਲਾ, ਨੈਸ਼ਨਲ ਐਚੀਵਮੈਂਟ ਸਰਵੇ ਵਰਗੇ ਨਵੀਂ ਸਿੱਖਿਆ ਨੀਤੀ ਦੇ ਮਹੱਤਵਪੂਰਨ ਨੁਕਤਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਸਕੂਲੀ ਪੱਧਰ ਉੱਤੇ ਵਿਦਿਆਰਥੀਆਂ ਦੀ ਭਰਤੀ ਵਿੱਚ ਵਾਧਾ ਕਰਨ, ਟਰਾਂਸਪੋਰਟ ਦੀ ਸਹੂਲਤ, ਸਾਇੰਸ ਅਤੇ ਆਰਟਸ ਖੇਤਰਾਂ ਵਿਚਲੀ ਵੰਡ ਦੀ ਦੀਵਾਰ ਨੂੰ ਖ਼ਤਮ ਕਰਨ ਦੇ ਨੁਕਤੇ ਉੱਤੇ ਵੀ ਧਿਆਨ ਕੇਂਦਰਿਤ ਕੀਤਾ।
ਡਾ. ਕੁਲਦੀਪ ਪੁਰੀ ਨੇ ਨਵੀਂ ਸਿੱਖਿਆ ਨੀਤੀ ਵਿਚ ਉੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਉੱਤੇ ਰੌਸ਼ਨੀ ਪਾਉਂਦਿਆਂ ‘ਲਿਬਰਲ ਆਰਟ ਐਜੂਕੇਸ਼ਨ’ ਚਾਰ ਸਾਲਾ ਅੰਡਰ-ਗ੍ਰੈਜੂਏਟ ਕੋਰਸ, ਰਾਸ਼ਟਰੀ ਸਿੱਖਿਆ ਆਯੋਗ ਕੋਲ ਕੇਂਦਰੀਕਰਨ ਦੀ ਵਿਵਸਥਾ, ਯੂ.ਜੀ.ਸੀ. ਨੂੰ ਵਿਸਥਾਪਿਤ ਕਰਦਿਆਂ ‘ਹਾਇਰ ਐਜੂਕੇਸ਼ਨ ਗ੍ਰਾਂਟਸ ਕੌਂਸਲ’ ਦੀ ਸਥਾਪਨਾ, ਸੀਨੀਅਰਤਾ ਦੀ ਥਾਂ ਮੈਰਿਟ ਆਧਾਰ ‘ਤੇ ਅਧਿਆਪਕਾਂ ਦੀਆਂ ਕੱਚੀਆਂ ਭਰਤੀਆਂ ਦੀ ਥਾਂ ਪੱਕੀਆਂ ਭਰਤੀਆਂ ਅਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਰਗੇ ਨੁਕਤਿਆਂ ਤੋਂ ਸਭ ਨੂੰ ਜਾਣੂੰ ਕਰਵਾਇਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਕੁਲਵਿੰਦਰ ਸਿੰਘ ਨੇ ਇਸ ਨਵੀਂ ਸਿੱਖਿਆ ਨੀਤੀ ਵਿੱਚੋਂ ਅਧਿਆਪਕ ਸਿੱਖਿਆ ਪੱਖ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿਰਜਨਾਤਮਿਕ ਸਿੱਖਿਆ ਨੂੰ ਲਾਂਭੇ ਕਰਦਿਆਂ ਇਹ ਨੀਤੀ ਕੇਵਲ ਸਕਿੱਲ ਅਧਾਰਿਤ ਸਿੱਖਿਆ ਉੱਤੇ ਹੀ ਜ਼ੋਰ ਦਿੰਦੀ ਹੈ। ਇਹ ਸਿੱਖਿਆ ਨੀਤੀ ਮਾਨਵੀ ਲੋੜ ਅਧਾਰਿਤ ਦੁਵੱਲੀ ਗੱਲਬਾਤ ਰਾਹੀਂ ਸਿੱਖਿਆ ਦੇਣ ਦੀ ਥਾਂ ਇੰਟਰਨੈੱਟ ਅਧਾਰਿਤ ਆਨਲਾਈਨ ਸਿੱਖਿਆ ਦੀ ਗੱਲ ਜ਼ਿਆਦਾ ਕਰਦੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨੇ ਕਿੱਤਾਮੁਖੀ ਸਿੱਖਿਆ ਦੇ ਤਕਨੀਕੀ ਪੱਖ ਤੋਂ ਇਸ ਨਵੀਂ ਸਿੱਖਿਆ ਨੀਤੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਇਹ ਸਿੱਖਿਆ ਨੀਤੀ ਕਿੱਤਾਮੁਖੀ ਸਿੱਖਿਆ ਨੂੰ ਦੂਜੀ ਮੁੱਖ ਧਾਰਾ ਸਿੱਖਿਆ ਦੇ ਮੁਕਾਬਲੇ ਹੀਣਤਾ ਦੀ ਭਾਵਨਾ ਵਿਚੋਂ ਕੱਢਣ ਅਤੇ ਪਬਲਿਕ-ਪ੍ਰਾਈਵੇਟ-ਪਾਰਟਰਨਰਸ਼ਿਪ ਦੇ ਸੰਕਲਪ ਨੂੰ ਲਾਗੂ ਕਰਕੇ ਕਿੱਤਾਮੁਖੀ ਸਿੱਖਿਆ ਨੂੰ ਮੁੱਖ ਧਾਰਾ ਦੀ ਸਿੱਖਿਆ ਵਿਚ ਸ਼ਾਮਲ ਕਰਨ ਉੱਤੇ ਜ਼ੋਰ ਦਿੰਦੀ ਹੈ।
ਸਾਬਕਾ ਪ੍ਰਿੰਸੀਪਲ ਡਾ. ਤਰਸੇਮ ਬਾਹੀਆ ਨੇ ਇਸ ਨਵੀਂ ਸਿੱਖਿਆ ਨੀਤੀ ਨੂੰ ਕਈ ਪੱਖਾਂ ਤੋਂ ਅਧੂਰੀ ਮੰਨਦਿਆਂ ਇਸ ਨੂੰ ‘ਸਾਇਲੈਂਟ ਪਾਲਿਸੀ’ ਦੱਸਿਆ। ਉਨ੍ਹਾਂ ਅਨੁਸਾਰ ਇਹ ਸਿੱਖਿਆ ਨੀਤੀ ਅਨਟ੍ਰੇਂਡ ਅਧਿਆਪਕਾਂ ਨੂੰ ਟ੍ਰੇਂਡ ਕਰਨ ਅਤੇ ਸਮਾਜ ਦੇ ਬਹੁ-ਗਿਣਤੀ ਗਰੀਬ, ਦਮਿਤ ਅਤੇ ਦਲਿਤ ਪਰਿਵਾਰਾਂ ਦੇ ਸਿੱਖਿਆ ਤੋਂ ਵੰਚਿਤ ਬੱਚਿਆਂ ਨੂੰ ਮੁੱਖ ਧਾਰਾ ਸਿੱਖਿਆ ਵਿੱਚ ਸ਼ਾਮਲ ਕਰਨ ਵੱਲ ਕੋਈ ਨਿੱਘਰ ਯਤਨ ਜੁਟਾਉਣ ਦਾ ਕੋਈ ਸੰਕੇਤ ਨਹੀਂ ਦਿੰਦੀ। ਉਨ੍ਹਾਂ ਇਸ ਸਿੱਖਿਆ ਨੀਤੀ ਨੂੰ ਪ੍ਰਾਈਵੇਟ ਸਿੱਖਿਆ ਵੱਲ ਝੁਕਾਅ ਰੱਖਣ ਵਾਲੀ ਮੰਨਦਿਆਂ ਕਿਹਾ ਕਿ ਇਸ ਤਹਿਤ ਕੇਂਦਰ ਵੱਲੋਂ ਸਟੇਟ ਨੂੰ 75% ਫੰਡ ਦੀ ਵਿਵਸਥਾ ਕਰਨ ਵਾਲਾ ਨੁਕਤਾ ਵੀ ਵਾਜਿਬ ਨਹੀਂ ਕਿਉਂਕਿ ਸਟੇਟ ਪਹਿਲਾਂ ਹੀ ਮਾੜੀ ਆਰਥਿਕ ਸਥਿਤੀ ਵਿਚੋਂ ਗੁਜ਼ਰਦਾ ਹੈ। ਡਾ. ਬਾਵਾ ਸਿੰਘ ਨੇ ਇਸ ਵਿਚਾਰ ਚਰਚਾ ਦੇ ਅੰਤ ਉੱਤੇ ਐਲੂਮਨੀ ਐਸੋਸੀਏਸ਼ਨ ਮੋਦੀ ਕਾਲਜ ਵੱਲੋਂ ਧੰਨਵਾਦੀ ਸ਼ਬਦ ਕਹਿੰਦਿਆਂ ਆਸ ਕੀਤੀ ਕਿ ਇਸ ਵਿਚਾਰ ਚਰਚਾ ਵਿੱਚੋਂ ਉਭਰੇ ਨੁਕਤੇ ਨਵੀਂ ਸਿੱਖਿਆ ਨੀਤੀ ਨੂੰ ਸਾਰੇ ਹੀ ਪੱਖਾਂ ਤੋਂ ਸਮਝਣ ਵਿੱਚ ਮਦਦਗਾਰ ਸਾਬਿਤ ਹੋਣਗੇ।
ਇਸ ਮੌਕੇ ਭਰਵੀਂ ਗਿਣਤੀ ਵਿੱਚ ਹਾਜ਼ਰ ਡੈਲੀਗੇਟਸ ਵੱਲੋਂ ਵੱਖ-ਵੱਖ ਨੁਕਤਿਆਂ ਤੋਂ ਸਵਾਲ-ਜਵਾਬ ਕੀਤੇ ਗਏ ਅਤੇ ਇਸ ਸਿੱਖਿਆ ਨੀਤੀ ਦੇ ਲੁਪਤ ਪੱਖਾਂ ਨੂੰ ਉਭਾਰਿਆ ਗਿਆ। ਸਟੇਜ ਸੰਚਾਲਨ ਦਾ ਕਾਰਜ ਕੰਪਿਊਟਰ ਵਿਭਾਗ ਦੇ ਡਾ. ਗਣੇਸ਼ ਕੁਮਾਰ ਸੇਠੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਬਿਜ਼ਨੇਸ ਮੈਨੇਜਮੈਂਟ ਵਿਭਾਗ ਤੋਂ ਡਾ. ਬੀ.ਬੀ. ਸਿੰਗਲਾ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਐਮ.ਐਨ. ਕਾਲਜ ਤੋਂ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਸਿੱਧੂ, ਕੇ.ਐਮ.ਆਰ.ਜੀ. ਕਾਲਜ ਭਾਗੋਮਾਜਰਾ ਤੋਂ ਪ੍ਰਿੰਸੀਪਲ ਡਾ. ਐਮ.ਪੀ.ਸਿੰਘ, ਜੈਨ ਕਾਲਜ ਮਲੇਰਕੋਟਲਾ ਤੋਂ ਪ੍ਰਿੰਸੀਪਲ ਡਾ. ਮੀਨਾ ਕੁਮਾਰੀ, ਮਾਤਾ ਸਾਹਿਬ ਕੌਰ ਕਾਲਜ ਪਟਿਆਲਾ ਤੋਂ ਪ੍ਰਿੰਸੀਪਲ ਡਾ. ਹਰਮੀਤ ਆਨੰਦ, ਭਾਈ ਗੁਰਦਾਸ ਕਾਲਜ ਆਫ਼ ਐਜੂਕੇਸ਼ਨ ਸੰਗਰੂਰ ਤੋਂ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਯੂਨੀਵਰਸਿਟੀ ਕਾਲਜ ਘਨੌਰ ਤੋਂ ਪ੍ਰਿੰਸੀਪਲ ਡਾ. ਲਖਬੀਰ ਸਿੰਘ ਅਤੇ ਵੱਖ-ਵੱਖ ਸਕੂਲਾਂ ਕਾਲਜਾਂ ਤੇ ਸਿੱਖਿਆ ਖੇਤਰ ਨਾਲ ਜੁੜੇ 30 ਡੈਲੀਗੇਟਸ ਹਾਜ਼ਰ ਸਨ।